ਪ੍ਰਿਅੰਕਾ ਚੋਪੜਾ ਨੇ ਦੱਸੀ ਮੰਗਲਸੂਤਰ ਦੀ ਅਹਿਮੀਅਤ, ਵੀਡੀਓ ਹੋਈ ਵਾਇਰਲ

0
374

ਪ੍ਰਿਅੰਕਾ ਚੋਪੜਾ ਭਾਵੇਂ ਜ਼ਿਆਦਾਤਰ ਸਮਾਂ ਵਿਦੇਸ਼ ’ਚ ਰਹਿੰਦੀ ਹੈ ਪਰ ਦੇਸ਼ ਦੀ ਮਿੱਟੀ ਉਸ ’ਚ ਅੱਜ ਵੀ ਵੱਸਦੀ ਹੈ। ਪ੍ਰਿਅੰਕਾ ਚੋਪੜਾ ਅਕਸਰ ਮੰਗਲਸੂਤਰ ’ਚ ਨਜ਼ਰ ਆਉਂਦੀ ਹੈ ਤੇ ਹੁਣ ਉਸ ਨੇ ਦੱਸਿਆ ਹੈ ਕਿ ਉਸ ਨੂੰ ਉਦੋਂ ਕਿਵੇਂ ਦਾ ਲੱਗਾ ਸੀ, ਜਦੋਂ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਉਸ ਨੇ ਮੰਗਲਸੂਤਰ ਪਹਿਨਿਆ ਸੀ।

ਪ੍ਰਿਅੰਕਾ ਚੋਪੜਾ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਇਕ ਗਹਿਨਿਆ ਦੇ ਬ੍ਰਾਂਡ ਨੂੰ ਲੈ ਕੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ, ਜਿਸ ਨੇ ਹਾਲ ਹੀ ’ਚ ਮਾਡਰਨ ਮੰਗਲਸੂਤਰ ਨੂੰ ਲਾਂਚ ਕੀਤਾ ਹੈ।

ਪ੍ਰਿਅੰਕਾ ਚੋਪੜਾ ਨੇ ਇਸ ਦੌਰਾਨ ਮੰਗਲਸੂਤਰ ਦੀ ਅਹਿਮੀਅਤ ਤੇ ਆਪਣੇ ਤਜਰਬੇ ’ਤੇ ਗੱਲਬਾਤ ਕੀਤੀ।

ਪ੍ਰਿਅੰਕਾ ਨੇ ਕਿਹਾ, ‘ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਮੰਗਲਸੂਤਰ ਪਹਿਨਿਆ ਸੀ ਕਿਉਂਕਿ ਅਸੀਂ ਇਨ੍ਹਾਂ ਵਿਚਾਰਾਂ ਦੇ ਨਾਲ ਜੰਮੇ-ਪਲੇ ਹਾਂ ਤੇ ਇਨ੍ਹਾਂ ਦੀ ਅਹਿਮੀਅਤ ਕੀ ਹੈ। ਇਹ ਮੇਰੇ ਲਈ ਕਾਫੀ ਖ਼ਾਸ ਪਲ ਸੀ ਪਰ ਉਥੇ ਇਕ ਮਾਡਰਨ ਮਹਿਲਾ ਹੋਣ ਦੇ ਨਾਤੇ ਇਸ ਦੇ ਮਹੱਤਵ ਨੂੰ ਵੀ ਸਮਝ ਰਹੀ ਸੀ।’