ਅਕਸ਼ੇ ਕੁਮਾਰ ਨੇ ਗਾਂ ਨੂੰ ਖਵਾਇਆ ਚਾਰਾ, ਵੀਡੀਓ ਕੀਤੀ ਸਾਂਝੀ

0
260

ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਰਣਥੰਭੌਰ ਨੈਸ਼ਨਲ ਪਾਰਕ ਗਏ ਹੋਏ ਸਨ। ਇਸ ਮੌਕੇ ਉਹ ਧੀ ਨਿਤਾਰਾ ਨਾਲ ਵੀ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ ’ਚ ਅਕਸ਼ੇ ਕੁਮਾਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ।

ਇਸ ਵੀਡੀਓ ’ਚ ਅਕਸ਼ੇ ਕੁਮਾਰ ਨੂੰ ਗਾਂ ਚਾਰਦੇ ਦੇਖਿਆ ਜਾ ਸਕਦਾ ਹੈ। ਇਸ ’ਚ ਉਸ ਨਾਲ ਧੀ ਨਿਤਾਰਾ ਵੀ ਨਜ਼ਰ ਆ ਰਹੀ ਹੈ, ਜੋ ਗਾਂ ਦੇ ਨੇੜੇ ਜਾਣ ਤੋਂ ਡਰਦੀ ਹੈ।

ਅਕਸ਼ੇ ਕੁਮਾਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਲਿਖਿਆ, ‘ਮਿੱਟੀ ਦੀ ਮਹਿਕ, ਗਾਂ ਨੂੰ ਚਾਰਾ ਦੇਣਾ, ਰੁੱਖਾਂ ਦੀ ਠੰਡੀ ਹਵਾ। ਤੁਹਾਡੇ ਬੱਚੇ ਨੂੰ ਇਹ ਸਭ ਮਹਿਸੂਸ ਕਰਵਾਉਣ ’ਚ ਇਕ ਵੱਖਰੀ ਹੀ ਖ਼ੁਸ਼ੀ ਹੈ।’

ਅਕਸ਼ੇ ਨੇ ਅੱਗੇ ਲਿਖਿਆ, ‘ਹੁਣ ਜੇ ਉਹ ਕੱਲ ਨੂੰ ਜੰਗਲ ’ਚ ਇਕ ਬਾਘ ਦਿਖ ਜਾਵੇ ਤਾਂ ਸੋਨੇ ’ਤੇ ਸੁਹਾਗਾ ਹੋ ਜਾਵੇਗਾ। ਮੈਂ ਰਣਥੰਭੌਰ ਨੈਸ਼ਨਲ ਪਾਰਕ ਦਾ ਦੌਰਾ ਕਰਨ ਆਇਆ ਹਾਂ। ਮੈਂ ਅਜਿਹੀ ਵਧੀਆ ਜਗ੍ਹਾ ਲਈ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ।’