ਰੈੱਡ ਟੌਪ ‘ਚ ਕੈਟਰੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਪਲਾਂ ‘ਚ ਹੋਈਆਂ ਵਾਇਰਲ

0
337

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪਿਛਲੇ ਕੁਝ ਦਿਨ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਆਪਣੇ ਪਤੀ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ। ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਇੰਦੌਰ ‘ਚ ਹੀ ਕਰ ਰਹੇ ਹਨ। ਜਿੱਥੇ ਦੋਵਾਂ ਨੇ 13 ਜਨਵਰੀ ਨੂੰ ਇਕੱਠੇ ਲੋਹੜੀ ਵੀ ਮਨਾਈ ਸੀ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸ਼ੇਅਰ ਕੀਤੀਆਂ ਸਨ।

ਕੈਟਰੀਨਾ ਸੈੱਟ ‘ਤੇ ਵਾਪਸੀ ਤੋਂ ਪਹਿਲਾਂ ਵਿੱਕੀ ਕੌਸ਼ਲ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੀ ਹੈ। ਇਸ ਲਈ ਉਹ ਇੱਥੇ ਕੁਆਲਿਟੀ ਸਮਾਂ ਬਤੀਤ ਕਰ ਰਹੀ ਹੈ। ਇਸ ਵਾਰ ਉਨ੍ਹਾਂ ਨੇ ਹੋਟਲ ਦੇ ਕਮਰੇ ਤੋਂ ਸੈਲਫੀ ਲੈਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਟਰੀਨਾ ਬਿਨਾਂ ਮੇਕਅੱਪ ਲੁੱਕ ‘ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਸ ਤਸਵੀਰ ‘ਚ ਕੈਟਰੀਨਾ ਸਿਰਫ਼ ਲਾਲ ਰੰਗ ਦੀ ਕਮੀਜ਼ ਪਾਈ ਨਜ਼ਰ ਆ ਰਹੀ ਹੈ। ਇਹ ਤਸਵੀਰ ਅਦਾਕਾਰਾ ਨੇ ਹੋਟਲ ਦੇ ਕਮਰੇ ਦੇ ਬੈੱਡਰੂਮ ਤੋਂ ਸਾਂਝੀ ਕੀਤੀ ਹੈ। ਅਦਾਕਾਰਾ ਲਾਲ ਰੰਗ ਦੀ ਸ਼ਰਟ ‘ਚ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਲੁੱਕ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ”ਇੰਦੌਰ ‘ਚ ਇੰਡੋਰਸ, ਸੰਡੇ ਸੈਲਫੀ।”

ਇਸ ਪੋਸਟ ‘ਤੇ ਨੇਹਾ ਧੂਪੀਆ ਨੇ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਨ੍ਹਾਂ ਨੇ ਲਿਖਿਆ ਹੈ ‘ਕੈਪਸ਼ਨ ਕੂਲ’ ਨਾਲ ਦੋ ਇਮੋਜ਼ੀ ਵੀ ਪੋਸਟ ਕੀਤੇ ਹਨ। ਕੁਝ ਹੀ ਸਮੇਂ ‘ਚ ਇਸ ਪੋਸਟ ‘ਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ‘ਤੇ ਕੁਮੈਂਟ ਆ ਚੁੱਕੇ ਹਨ।

ਦੱਸ ਦਈਏ ਵਿੱਕੀ ਤੇ ਕੈਟਰੀਨਾ ਦਾ ਵਿਆਹ ਵੀ ਖੂਬ ਸੁਰਖੀਆਂ ‘ਚ ਰਿਹਾ ਸੀ ਤੇ ਵਿਆਹ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਹ-ਵਾਹੀ ਬਟੋਰ ਰਹੀਆਂ ਹਨ।