ਗਾਇਕਾ ਅਫਸਾਨਾ ਖ਼ਾਨ ਤੇ ਸਾਜ਼ ਦੇ ਵਿਆਹ ਦੀ ਪਹਿਲੀ ਝਲਕ ਆਈ ਸਾਹਮਣੇ

0
182

ਇੰਨ੍ਹੀਂ ਦਿਨੀਂ ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ ਅਫਸਾਨਾ ਖ਼ਾਨ ਦਾ ਮੰਗੇਤਰ ਤੇ ਗਾਇਕ ਸਾਜ਼ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਸਾਜ਼ ‘ਤੇ ਛੱਤੀਸਗੜ੍ਹ ਦੀ ਇਕ ਮਹਿਲਾ ਨੇ ਉਸ ਦੀ ਪਹਿਲੀ ਪਤਨੀ ਹੋਣ ਦਾ ਇਲਜ਼ਾਮ ਲਗਾਇਆ ਹੈ। ਨਾਲ ਇਹ ਵੀ ਕਿਹਾ ਕਿ ਸਾਜ਼ ਨੇ ਧੋਖੇ ਨਾਲ ਉਸ ਨੂੰ ਤਲਾਕ ਦਿੱਤਾ ਹੈ। ਉਥੇ ਹੀ ਅਫਸਾਨਾ ਖ਼ਾਨ ਤੇ ਸਾਜ਼ ਦਾ ਵਿਆਹ ਸੋਸ਼ਲ ਮੀਡੀਆ ‘ਤੇ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਇਸੇ ਦੌਰਾਨ ਅਫਸਾਨਾ ਖ਼ਾਨ ਆਪਣੇ ਵਿਆਹ ਦਾ ਪ੍ਰੀ-ਵੈਡਿੰਗ ਗੀਤ ਲੈ ਕੇ ਆ ਰਹੀ ਹੈ। ਉਹ ‘ਲੱਖ-ਲੱਖ ਵਧਾਈਆਂ’ ਟਾਈਟਲ ਹੇਠ ਆਪਣਾ ਪ੍ਰੀ-ਵੈਡਿੰਗ ਗੀਤ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਰਹੀ ਹੈ। ਇਸ ਗੀਤ ਡਿਊਟ ਸੌਂਗ ਨੂੰ ਅਫਸਾਨਾ ਤੇ ਸਾਜ਼ ਮਿਲ ਕੇ ਗਾਉਂਦੇ ਹੋਏ ਨਜ਼ਰ ਆਉਣਗੇ। ਹਾਲ ਹੀ ‘ਚ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਟੀਜ਼ਰ ਦੀ ਉਹ ਬਹੁਤ ਹੀ ਸ਼ਾਨਦਾਰ ਹੈ, ਜਿਸ ‘ਚ ਅਫਸਾਨਾ ਤੇ ਸਾਜ਼ ਦੇ ਵਿਆਹ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ। ਟੀਜ਼ਰ ‘ਚ ਗਾਇਕੀ ਦੇ ਨਾਲ ਦੋਵੇਂ ਜਾਣੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਅਫਸਾਨਾ ਤੇ ਸਾਜ਼ ਦੇ ਇਸ ਗੀਤ ਦੇ ਬੋਲ Shrradha Pandit ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦੀਆਂ ਸੰਗੀਤ ਧੁੰਨਾਂ ਨੂੰ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਸਲੀਮ ਮਰਚੈਂਟ ਨੇ ਆਪਣੇ ਮਿਊਜ਼ਿਕ ਨਾਲ ਸਜਾਇਆ ਹੈ। ਇਸ ਗੀਤ ਦਾ ਵੀਡੀਓ ਏ. ਪੀ. ਗਗਨ ਗਿੱਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਅਫਸਾਨਾ ਖ਼ਾਨ ਤੇ ਸਾਜ਼ ਦੇ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫ਼ੀ ਉਤਸੁਕ ਹਨ।

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹਨ, ਜਿਸ ਨੇ ਕਈ ਸੁਪਰ ਹਿੱਟ ਗੀਤ ਜਿਵੇਂ ‘ਧੱਕਾ’, ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’, ‘ਤਿੱਤਲੀਆਂ’, ‘ਬਾਜ਼ਾਰ’ ਤੋਂ ਇਲਾਵਾ ਕਈ ਹੋਰ ਗੀਤ ਹਨ। ਪਿਛਲੇ ਸਾਲ ਉਹ ‘ਬਿੱਗ ਬੌਸ’ ਸੀਜ਼ਨ 15 ‘ਚ ਵੀ ਨਜ਼ਰ ਆਈ ਸੀ।

ਦੱਸਣਯੋਗ ਹੈ ਕਿ ਅਫਸਾਨਾ ਖ਼ਾਨ ਤੇ ਸਾਜ਼ ਇਸ ਸਾਲ ਜਨਵਰੀ ਦੇ ਅਖੀਰ ਜਾਂ ਫਿਰ ਫਰਵਰੀ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ। ਦੋਵਾਂ ਦੀ ਮੰਗਣੀ ਪਿਛਲੇ ਸਾਲ ਹੋਈ ਸੀ। ਸਾਜ਼ ਵੀ ਪੰਜਾਬੀ ਗਾਇਕ ਹਨ।